Advertisement
ਅੱਜ ਆ ਗਈ ਤੇਰੀ ਯਾਦ ਭਗਤ ਸਿੰਹਾਂ ਨਾਅਰੇ ਵੱਜਣਗੇ,
“ਸੱਤੀ” ਦੋ-ਚਾਰ ਦਿਨਾਂ ਲਈ ਵਾਲਪੇਪਰ ਸਕ੍ਰੀਨੀਂ ਲੱਗਣਗੇ..
ਕੁਝ ਕਿਸੇ ਬਾਰੇ ਨਹੀਂ ਕਹਿੰਦਾ ਖੁਦ ਵੀ ਐਸਾ ਸਖਸ਼ ਸਿੰਹਾਂ,
ਮੈਂ ਵੀ 23 ਮਾਰਚ ਨੂੰ ਹੀ ਕਰਦੈਂ ਤੈਨੂੰ ਚੇਤੇ ਭਗਤ ਸਿੰਹਾਂ..||
ਸੋਚ-ਸੁਫ਼ਨਿਆਂ ਤੇਰਿਆਂ ਦੀ ਪ੍ਰਵਾਹ ਨਹੀਂ ਲੋਕਾਂ ਨੂੰ,
ਬੇਈਮਾਨੀਂ ਬਿਨ੍ਹ ਦਿਖਦਾ ਕੋਈ ਰਾਹ ਨਹੀਂ ਲੋਕਾਂ ਨੂੰ..
ਐਥੇ ਕਾਣੇ ਕਰਨ ਕਲੋਲਾਂ-ਅੰਨ੍ਹਿਆਂ ਦਾ ਤਖਤ ਸਿੰਹਾਂ..
ਮੈਂ ਵੀ 23 ਮਾਰਚ ਨੂੰ ਹੀ ਕਰਦੈਂ ਤੈਨੂੰ ਚੇਤੇ ਭਗਤ ਸਿੰਹਾਂ..||
ਰਹਿੰਦੇ ਪੰਜ-ਤਾਰੀਂ ਘੁੰਮਣ ਕਾਰੀਂ ਪੁੱਤ ਗੱਦਾਰਾਂ ਦੇ,
ਦੇਖੇ ਡੂੜ-ਸੌ ਨੂੰ ਕਰਨ ਦਿਹਾੜ੍ਹੀ ਟੱਬਰ ਕ੍ਰਾਂਤੀਕਾਰਾਂ ਦੇ..
ਦੋ-ਡੰਗਾਂ ਦੀ ਰੋਟੀ ਦਾ ਵੀ ਬਣਿਆ ਰਹਿੰਦੈ ਵਖ਼ਤ ਸਿੰਹਾਂ..
ਮੈਂ ਵੀ 23 ਮਾਰਚ ਨੂੰ ਹੀ ਕਰਦੈਂ ਤੈਨੂੰ ਚੇਤੇ ਭਗਤ ਸਿੰਹਾਂ..||