The Back Benchers wallpapers

Posts Tagged ‘ Bhagat Singh quotes ’

ਅੱਜ ਆ ਗਈ ਤੇਰੀ ਯਾਦ ਭਗਤ ਸਿੰਹਾਂ ਨਾਅਰੇ ਵੱਜਣਗੇ

Posted on 23 Mar 2011 at 5:56pm

ਅੱਜ ਆ ਗਈ ਤੇਰੀ ਯਾਦ ਭਗਤ ਸਿੰਹਾਂ ਨਾਅਰੇ ਵੱਜਣਗੇ, “ਸੱਤੀ” ਦੋ-ਚਾਰ ਦਿਨਾਂ ਲਈ ਵਾਲਪੇਪਰ ਸਕ੍ਰੀਨੀਂ ਲੱਗਣਗੇ.. ਕੁਝ ਕਿਸੇ ਬਾਰੇ ਨਹੀਂ ਕਹਿੰਦਾ ਖੁਦ ਵੀ ਐਸਾ ਸਖਸ਼ ਸਿੰਹਾਂ, ਮੈਂ ਵੀ 23 ਮਾਰਚ ਨੂੰ ਹੀ ਕਰਦੈਂ ਤੈਨੂੰ ਚੇਤੇ ਭਗਤ ਸਿੰਹਾਂ..||

ਸੋਚ-ਸੁਫ਼ਨਿਆਂ ਤੇਰਿਆਂ ਦੀ ਪ੍ਰਵਾਹ ਨਹੀਂ ਲੋਕਾਂ ਨੂੰ, ਬੇਈਮਾਨੀਂ ਬਿਨ੍ਹ ਦਿਖਦਾ ਕੋਈ ਰਾਹ ਨਹੀਂ ਲੋਕਾਂ ਨੂੰ.. ਐਥੇ ਕਾਣੇ ਕਰਨ ਕਲੋਲਾਂ-ਅੰਨ੍ਹਿਆਂ ਦਾ ਤਖਤ ਸਿੰਹਾਂ.. ਮੈਂ ਵੀ 23 ਮਾਰਚ ਨੂੰ ਹੀ ਕਰਦੈਂ ਤੈਨੂੰ ਚੇਤੇ ਭਗਤ ਸਿੰਹਾਂ..||

ਰਹਿੰਦੇ ਪੰਜ-ਤਾਰੀਂ ਘੁੰਮਣ ਕਾਰੀਂ ਪੁੱਤ ਗੱਦਾਰਾਂ ਦੇ, ਦੇਖੇ ਡੂੜ-ਸੌ ਨੂੰ ਕਰਨ ਦਿਹਾੜ੍ਹੀ ਟੱਬਰ ਕ੍ਰਾਂਤੀਕਾਰਾਂ ਦੇ.. ਦੋ-ਡੰਗਾਂ ਦੀ ਰੋਟੀ ਦਾ ਵੀ ਬਣਿਆ ਰਹਿੰਦੈ ਵਖ਼ਤ ਸਿੰਹਾਂ.. ਮੈਂ ਵੀ 23 ਮਾਰਚ ਨੂੰ ਹੀ ਕਰਦੈਂ ਤੈਨੂੰ ਚੇਤੇ ਭਗਤ ਸਿੰਹਾਂ..||

More Posts