2
Posted May 4, 2011 by thakur shalini in Videos
 
 

Kamal Heer – Nashedi Dil song video and lyrics


Singer: Kamal Heer
Song: Nashedi Dil

Nashedi Dil Lyrics
ਅੱਖ ਮਿਲ਼ੇ ਤਨ ਵਿੱਚ ਅੱਗ ਲੱਗ ਜਏ
ਇੱਦਾਂ ਦੀ ਹੁਸੀਨ ਕੋਈ ਕੁੜੀ ਲੱਭ ਜਏ
ਚਿਣਗਾਂ ਜਵਾਨੀ ਜਿਹਦੀ ਹੋਵੇ ਛੱਡਦੀ
ਜੱਗ ਨਾਲ਼ੋਂ ਨਿੱਖਰੀ ਪੰਜਾਬ ਵਰਗੀ
ਨਸ਼ਾ ਕੈਸਾ ਲੱਗਿਆ ਨਸ਼ੇੜੀ ਦਿਲ ਨੂੰ
ਲੱਭੇ ਕੋਈ ਘਰ ਦੀ ਸ਼ਰਾਬ ਵਰਗੀ

ਅੱਖਾਂ ਚਾਰ ਕੀਤੇ ਬਿਨਾ ਤੋੜ ਲੱਗਦੀ
ਜ਼ਿੰਦਗੀ ‘ਚ ਵੱਡੀ ਕੋਈ ਥੋੜ ਲੱਗਦੀ
ਪਿਆਰ ਜਿਹਾ ਕੋਈ ਨਾ ਹਕੀਮ ਜੱਗ ਤੇ
ਕੋਈ ਮਰਜ਼ ਨਾ ਜਿਗਰ ਖਰਾਬ ਵਰਗੀ
ਨਸ਼ਾ ਕੈਸਾ ਲੱਗਿਆ ਨਸ਼ੇੜੀ ਦਿਲ ਨੂੰ
ਲੱਭੇ ਕੋਈ ਘਰ ਦੀ ਸ਼ਰਾਬ ਵਰਗੀ

ਡੁੱਲ ਡੁੱਲ ਪੈਂਦਾ ਹੋਵੇ ਰੂਪ ਕੁੜੀ ਦਾ
ਤਨ ਜਿਵੇਂ ਧੂਆਂ ਛੱਡੇ ਧੂਫ ਕੁੜੀ ਦਾ
ਬਾਹਰੋਂ ਕਿਸੇ ਫਿਲਮੀਂ ਰਸਾਲੇ ਵਰਗੀ
ਵਿੱਚੋਂ ਕਿਸੇ ਖੁੱਲੀ ਹੋਈ ਕਿਤਾਬ ਵਰਗੀ
ਨਸ਼ਾ ਕੈਸਾ ਲੱਗਿਆ ਨਸ਼ੇੜੀ ਦਿਲ ਨੂੰ
ਲੱਭੇ ਕੋਈ ਘਰ ਦੀ ਸ਼ਰਾਬ ਵਰਗੀ

ਇਸ਼ਕੋਂ ਅਧੂਰੀ ਜ਼ਿੰਦਗਾਨੀ ਕਾਹਦੀ ਏ
ਕੱਲਿਆਂ ਦੀ ਗੁਜ਼ਰੀ ਜਵਾਨੀ ਕਾਹਦੀ ਏ
ਚਾਰੇ ਪਾਸੇ ਨਿਗ੍ਹਾ ਸੰਗਤਾਰ ਰੱਖਦਾ
ਕਿਤੇ ਮਿਲ਼ ਨਾ ਗੁਆਚ ਜਾਵੇ ਖਾਬ ਵਰਗੀ
ਨਸ਼ਾ ਕੈਸਾ ਲੱਗਿਆ ਨਸ਼ੇੜੀ ਦਿਲ ਨੂੰ
ਲੱਭੇ ਕੋਈ ਸੈਂਖੀਆ ਸ਼ਰਾਬ ਵਰਗੀ